Kulwinder Billa
97 De Yaar
ਚਿਰਾਂ ਪਿੱਛੋਂ ਮਿਲੇ ਸਾਲੇ
ਫੁੱਲਾਂ ਵਾਂਗੂੰ ਖਿਲੇ ਸਾਰੇ
ਪਈਆਂ ਜਦੋਂ ਜੱਫ਼ੀਆਂ ਤਾਂ ਦੂਰ ਹੋ ਗਏ ਗਿਲੇ ਸਾਰੇ..
ਜਿੱਥੇ ਪਹਿਲੀ ਵਾਰੀ ਪੀਤੀ
ਓਸੇ ਠੇਕੇ ਉੱਤੇ ਡੱਟ ਬੋਤਲਾਂ ਦੇ ਮਿਲਦਿਆਂ ਸਾਰ ਤੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਕਾਲਜ਼ ਦੇ ਵਿੱਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ 97 ਦੇ ਯਾਰ ਮੋੜਤੇ..
ਮਾਨ ਪਤਲਾ ਜਿਹਾ ਹੁੰਦਾ ਸੀਗਾ, ਮੋਟਾ ਹੋ ਗਿਆ
ਸੰਧੂ ਦੇ ਚਿੱਟੇ ਸਾਰੇ ਵਾਲ ਹੋ ਗਏ
ਸਾਰੇ ਕਹਿੰਦੇ ਤੈਨੂੰ ਏ ਫ਼ਿਕਰ ਕਾਸ ਦਾ
ਆਖਦਾ ਕਬੀਲਦਾਰੀ ਨਾਲ ਹੋ ਗਏ
ਸਿੱਧੂ ਤੇ ਬਰਾੜ ਬਣੇ ਦਾਰੂ ਦੇ ਡਰੰਮ ਸਾਲੇ
ਏਨੇ ਪੈੱਗ ਪੀਗੇ ਕਈ ਰਿਕਾਰਡ ਤੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ ਪੁਰਾਣੇ ਮੇਰੇ ਯਾਰ ਮੋੜਤੇ
ਯਾਰ ਮੋੜਤੇ..
ਜ਼ੈਲ ਨਾਲ ਰਾਏ ਦੀਆਂ ਗੱਪਾਂ ਸੁਣੀਆਂ
ਪਹਿਲਾਂ ਨਾਲੋਂ ਹੋਰ ਸਾਲੇ ਗੱਪੀ ਹੋ ਗਏ
ਗੱਪਾਂ ਨਾਲ ਲੱਭ ਬਾਹਰ ਵਾਲੀਆਂ
ਪੀ. ਆਰ. ਲੈ ਲਈ ਦੋਵੇਂ ਲੱਕੀ ਹੋ ਗਏ..
ਸ਼ਰਮਾ ਕੰਜ਼ਰ ਓਨਾ ਈ ਲੁੱਚਾ ਅੱਜ ਵੀ
ਪੈਸੇ ਨਈਂ ਸੀ ਦਿੰਦਾ ਜੋ ਉਲਾਰ ਮੋੜ ਕੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਕਾਲਜ਼ ਦੇ ਵਿੱਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ 97 ਦੇ ਯਾਰ ਮੋੜਤੇ..
ਬਹਿਕਗੇ ਮਸ਼ੂਕਾਂ ਦੀਆਂ ਗੱਲਾਂ ਦੀਆਂ ਗੱਲਾਂ ਛੇੜਕੇ
ਇੱਕ ਦੋ ਨੇ ਕਰ ਲਈਆਂ ਅੱਖਾਂ ਗਿੱਲੀਆਂ
ਕਹਿੰਦੇ ਕਈ ਵਾਰ ਓਨਲਾਈਨ ਮਿਲੀਆਂ
ਪਰ ਹੁਣ ਮਿਲੀਆਂ ਵੀ ਕੀ ਮਿਲੀਆਂ..
ਹੁਣ ਤਾਂ ਸਹੇਲੀਆਂ ਹੀ ਘਰ ਵਾਲੀਆਂ
ਸਾਕ ਜਿੰਨਾਂ ਨਾਲ ਲੈ ਕੇ ਲਾਵਾਂ ਚਾਰ ਜੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਕਾਲਜ਼ ਦੇ ਵਿੱਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ 97 ਦੇ ਯਾਰ ਮੋੜਤੇ..
ਢੈਪੀ ਵਾਲਾ ਬਿੱਲਾ ਕਲਾਕਾਰ ਹੋ ਗਿਆ
ਸਾਡੇ ਲਈ ਤਾਂ ਮਾਣ ਏ ਸਾਡਾ ਯਾਰ ਹੋ ਗਿਆ
ਮਿਲਿਆ ਸੀ ਸਾਨੂੰ ਤਾਂ ਮਿੱਤਰ ਬਣਕੇ
ਮੰਨਿਆ ਕੇ ਲੋਕਾਂ ਲਈ ਸਟਾਰ ਹੋ ਗਿਆ..
ਸ਼ੇਰੋਂ ਵਾਲਾ ਮੱਟ ਲਿਖੇ, ਗੀਤਾਂ ਵਿੱਚ ਸੱਚ
ਰੱਬ ਨੇ ਮਿਲਾਤਾ, ਗੀਤਕਾਰ ਮੋੜ ਕੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ ਪੁਰਾਣੇ ਮੇਰੇ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫ਼ੇਸਬੁੱਕ ਦਾ
ਜਿਹਨੇ ਵਿੱਛੜੇ 97 ਦੇ ਯਾਰ ਮੋੜਤੇ
ਯਾਰ ਮੋੜਤੇ..