Sajjan Adeeb
Ishqan De Lekhe 2 lyrics in Punjabi and English by Sajjan Adeeb
Ishqan De Lekhe 2 lyrics in Punjabi - Sajjan Adeeb

ਦੱਸ ਹੁਣ ਕੀ ਕਰੀਏ ਟੁੱਟੀਆਂ ਇਸ਼ਕੇ ਦੀਆਂ ਤੰਦਾਂ ਨੂੰ
ਮਿੱਟੀਆਂ ਨੇ ਅੱਜ ਫਿਰ ਚੇਤੇ ਕੀਤਾ ਏ ਚੰਦਾਂ ਨੂੰ
ਹੁਣ ਤੱਕ ਵੀ ਸਮਝ ਪਏ ਨਾ ਕਿਹੜੇ ਸੀ ਵੈਣ ਕੁੜੇ
ਲੱਗਦੇ ਸੀ ਵਾਂਗ ਮਸੀਤਾਂ ਮੈਨੂੰ ਤੇਰੇ ਨੈਣ ਕੁੜੇ..

ਦੱਸ ਕਿੱਦਾਂ ਲਿਖ ਕੇ ਦੱਸਦਾਂ ਤੇਰੇ ਮੁਸਕਾਏ ਨੂੰ
ਪੀ ਗਈ ਕੋਈ ਲਹਿਰ ਸਮੁੰਦਰੀ ਟਿੱਬਿਆਂ ਦੇ ਜਾਏ ਨੂੰ
ਓਦੇ ਪਰਛਾਵੇਂ ਜਿਆ ਵੀ ਸਾਨੂੰ ਕੋਈ ਨਈਂ ਦਿਸਦਾ
ਨੱਕ ਸੀ ਤਿੱਖਾ ਜੀਕਣ ਅੱਖਰ ਕੋਈ ਇੰਗਲਿਸ਼ ਦਾ..

ਕੋਹ-ਕੋਹ ਸੀ ਕੇਸਲ ਮੇਰੇ ਗਲੀਆਂ ਲਾਹੌਰ ਦੀਆਂ
ਅੱਜ ਤੱਕ ਨਈਂ ਮਿੱਟੀਆਂ ਹਿੱਕ ਤੋਂ ਪੈੜਾਂ ਤੇਰੀ ਤੋਰ ਦੀਆਂ..

ਸਾਡਾ ਤਾਂ ਹਾਲ ਸੋਹਣਿਆ ਭੱਠੀ ਵਿੱਚ ਖਿੱਲ ਵਰਗਾ
ਜਾਂ ਫਿਰ ਕੋਈ ਸ਼ਾਮ ਢਲੀ ਤੋਂ, ਆਸ਼ਿਕ ਦੇ ਦਿਲ ਵਰਗਾ
ਜਾਂ ਫਿਰ ਕੋਈ ਸ਼ਾਮ ਢਲੀ ਤੋਂ, ਆਸ਼ਿਕ ਦੇ ਦਿਲ ਵਰਗਾ..
Read Ishqan De Lekhe Lyrics in Punjabi and English Fonts

Ishqan De Lekhe 2 lyrics in English Fonts by Sajjan Adeeb

Das Hun Ki Kariye Tutiyan Ishqe Diyan Tandan Nu
Mittiyan Ne Ajj Fir Chete Keeta Ey Chand’an Nu
Hun Takk Vi Samajh Paye Naa Kehde Si Vain Kude
Lagde Si Wang Maseetan Mainu Tere Nain Kudey..

Das Kidaan Likh’ke Dasdaan Tere Muskaye Nu
Pee Gayi Koi Lehar Samundri, Tibbeyan De Jaaye Nu
Ohde Parshhave Jeha Vi, Sanu Koi Nai Disda
Nakk Si Tikha Jeekan Akhar Koi English Da..

Koh-Koh Si Kesal Mere Galiyan Lahore Diyan
Ajj Takk Nai Mitiyan Hiq Ton Paidan Teri Tor Diyan..
Read Ishqan De Lekhe Lyrics in Punjabi and English Fonts