Ranjit Bawa
Banned
ਸ਼ਾਇਰਾਂ ਦੀਆਂ ਕਲਮਾਂ ਦੇ ਹੁਣ
ਫੜਕਣ ਨਾ ਡੌਲੇ ਯਾਰਾ
ਹੁਣ ਤਾਂ ਕਿਰਦਾਰ ਫੁੱਲਾਂ ਤੋਂ
ਸਭ ਦੇ ਨੇ ਹੌਲੇ ਯਾਰਾ
ਖਾ ਗਿਆ ਜੰਗ ਸੂਰਮਿਆਂ ਦੀਆਂ
ਤੇਗਾਂ ਦੀਆਂ ਧਾਰਾਂ ਨੂੰ ਹੁਣ
ਚੁੰਨ੍ਹੀ ਪਹਾੜਾਂ ਤੋਂ ਭਾਰੀ
ਲੱਗਦੀ ਮੁਟਿਆਰਾਂ ਨੂੰ ਹੁਣ
ਅੱਜ-ਕੱਲ੍ਹ ਤਾਂ ਯਾਰ ਮਾਰਦੇ
ਯਾਰਾ ਓਏ ਯਾਰਾਂ ਨੂੰ ਹੁਣ
ਯਾਰਾ ਓਏ ਯਾਰਾਂ ਨੂੰ ਹੁਣ
ਹਾ ਯਾਰਾ ਓਏ ਯਾਰਾਂ ਨੂੰ ਹੁਣ

ਅਖਾੜੇ ਵਿੱਚ ਟਾਈਮ ਨਈਂ ਲੱਗਦਾ
ਪਾਉਂਦੇ ਪਰ ਟਾਈਮ ਗਵੱਈਏ
ਕੱਟੇ ਜਾਂਦੇ ਝੱਟ ਪਰਚੇ
ਏਨ੍ਹਾਂ ਵੀ ਸੱਚ ਨਾ ਕਹੀਏ
ਕੱਲਯੁਗ ਆ ਪੁੱਤ ਨਾ ਪਿਓ ਦੀ
ਮਾਂ ਦੀ ਗੱਲ ਧੀ ਨਾ ਮੰਨੇ
ਪੰਜਾਂ ਕੁ ਸਾਲਾਂ ਮੰਗਰੋਂ
ਆਉਂਦੇ ਠੱਗ ਵੰਨ੍ਹ ਸਵੰਨ੍ਹੇ
ਸੜਕਾਂ ਤੇ ਰੁੱਲਗੇ ਸੀ ਓਏ
ਬਾਣੀ ਦੇ ਪਾਵਨ ਪੰਨੇ
ਸੜਕਾਂ ਤੇ ਰੁੱਲਗੇ ਸੀ ਓਏ
ਬਾਣੀ ਦੇ ਪਾਵਨ ਪੰਨੇ
ਬਾਣੀ ਦੇ ਪਾਵਨ ਪੰਨੇ
ਬਾਣੀ ਦੇ ਪਾਵਨ ਪੰਨੇ