Sidhu Moose Wala
Roti
Ayy, yo
The Kidd

ਸਾਲਾ ਦਿਮਾਗ ਖ਼ਰਾਬ ਹੋਇਆ ਪਿਆ
ਓ, ਕੁੱਝ ਕੁ ਤਾਂ ਮੇਰੇ ਆ ਸ਼ਰੀਕ, ਮਿੱਠੀਏ
ਕੁੱਝ ਮੇਰੇ ਮੂੰਹੋਂ ਬੋਲੇ ਹੋਏ ਯਾਰ ਨੇ
੧੦-੧੨ page'an ਦੇ ਆ admin, ਨੀ
ਦੋ-ਤਿੰਨ Surrey ਦੇ ਪੱਤਰਕਾਰ ਨੇ (ਹੈਗੇ ਆ ਇੱਕ-ਦੋ)

ਮੇਰੇ ਉੱਤੇ ੨੪ ਘੰਟੇ ਅੱਖ ਰੱਖਦੇ
ਨੀਤ ਰਹਿੰਦੀ ਸਾਲਿਆਂ ਦੀ ਖੋਟੀ ਚੱਲਦੀ

ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ
ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ

ਸਾਨੂੰ ਬਦਨਾਮ ਕਰਨ ਆਲੇ
ਸਾਲੇ ਇਹ ਗੱਲ ਭੁੱਲ ਜਾਂਦੇ ਆ
ਕਿ ਬਦਨਾਮੀ ਨਾਲ ਅਸੀਂ ਸਿਰਫ਼ ਬਦਨਾਮ ਹੋ ਸਕਦੇ ਆਂ
ਨਾਕਾਮ ਨਹੀਂ ਹੋ ਸਕਦੇ (aah)

ਮੈਂ ਪਿੱਠਾਂ ਉੱਤੇ ਬੋਲਣ ਲਈ ਬੰਦੇ ਰੱਖੇ ਨੇ
ਜੋ negative ਰਹਿੰਦੇ ਮਸ਼ਹੂਰੀ ਕਰਦੇ (ਬੋਲਦੇ ਰਹਿੰਦੇ ਆ)
ਭਾਵੇਂ ਮੈਂ ਓਹਨਾ ਨੂੰ ਤਨਖ਼ਾਹ ਦਿੰਦਾ ਨਾ
ਤਾਵੀਂ ਨੇ duty ਸਾਲੇ ਪੂਰੀ ਕਰਦੇ
Sidhu ਤੇਰਾ ਦਬੇ ਨਾ ਹਾਲਾਤਾਂ ਕੋਲ਼ੋਂ, ਨੀ (no)
ਕਲਮ ਆ ਰਹਿੰਦੀ ਓਹਦੀ ਝੋਟੀ ਚੱਲਦੀ

ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ
ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ

ਸਾਡੇ ਨਾਲ਼ ਖਹਿ ਕੇ, ਕਈ ਵੈਰੀ ਚੱਲ ਗਏ (ਤੈਨੂੰ ਪਤਾ ਈ ਆ)
ਤੇ ਸਾਡੇ ਨਾਲ਼ ਬਹਿ ਕੇ ਕਈ ਨਾਰਾਂ ਚੱਲੀਆਂ (Aah)
ਸਾਡੇ ਬਾਰੇ ਬੋਲ ਕਈ ਗੀਤ ਚੱਲ ਗਏ
ਕਈ ਸਾਡੇ ਬਾਰੇ ਲਿਖ ਅਖ਼ਬਾਰਾਂ ਚੱਲੀਆਂ

Businessman ਨਈਂ, ਮੈਂ business ਆਂ
ਥੁੜ੍ਹੀ ਨਹੀਓਂ, ਐਥੇ ਮੇਰੀ ਬਹੁਤੀ ਚੱਲਦੀ

ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ (yeah)
ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ

ਸਾਡੀਆਂ ਲੱਤਾਂ ਖਿੱਚਣ ਆਲੇ
ਇਹ ਕਿਉਂ ਨਹੀਂ ਯਾਦ ਰੱਖਦੇ?
ਕਿ ਸਾਡੀ ਉਂਗਲ, ਓਸ ਰੱਬ ਨੇ ਫੜ੍ਹੀ ਹੋਈ ਹੈ
ਥੋਡੀਆਂ ਲੱਤਾਂ ਖਿੱਚਣ ਨਾਲ਼ ਕੁਸ਼ ਨਈਂ ਹੋਣਾ
ਜਣਾ-ਖਣਾ ਐਥੇ ਸਾਡੀ attention ਚਾਹੁੰਦਾ
ਸਾਲੀ ਦੁਨੀਆਦਾਰੀ ਦੇ ਰੰਗ ਦੇਖ ਕੇ ਹਾਸਾ ਆਉਂਦਾ
ਸਾਲਾ ਚੱਲ ਕੀ ਰਿਹਾ?
(Hahha, yeah)