Harnoor
Waalian
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ

ਸੋਹਣੀਆਂ ਵੀ ਲੱਗਣ ਗਈਆਂ ਫ਼ਿ' ਬਾਹਲੀਆਂ
ਗੱਲ੍ਹਾਂ ਨਾਲ ਜਦੋਂ ਟਕਰਾਈਆਂ ਵਾਲੀਆਂ
ਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇ
ਤੂੰ ਵਾਲਾਂ 'ਚ ਲਕੋਈਆਂ ਜਦੋਂ ਰਾਤਾਂ ਕਾਲੀਆਂ

ਮੈਂ ਸੱਭ ਕੁੱਝ ਹਾਰ ਤੇਰੇ ਉਤੋਂ ਦਊਂਗਾ
ਸੱਭ ਕੁੱਝ ਵਾਰ ਤੇਰੇ ਉਤੋਂ ਦਊਂਗਾ
ਆਖਰ 'ਚ ਜਾਣ ਤੈਨੂੰ ਦਊਂ ਆਪਣੀ
ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗਾ