Tegi Pannu
Lost
[Verse 1]
ਰੰਗ ਬੁੱਲ੍ਹਾਂ ਦਾ ਏ ਸੂਹਾ
ਦਿਲ ਦਾ ਬੰਦ ਤੂੰ ਰੱਖਿਆ ਬੂਹਾ
ਨੀ ਤੂੰ ਸੰਗਦੀ ਜਿਉਂ ਸ਼ਰਮਾਵੇਂ
ਨੀ ਨੈਣਾਂ ਦੇ ਤੀਰ ਚਲਾਵੇਂ
ਚੰਗਾ ਲੱਗੇ ਮੈਨੂੰ ਤੇਰਾ ਪਰਛਾਂਵਾਂ
ਪੱਲੇ ਪੈ ਗਈਆਂ ਕਿਉਂ ਇਸ਼ਕ ਸਜ਼ਾਵਾਂ
ਹੋ ਜਾਣ ਜਾਣ ਜਜ਼ਬਾਤ ਤੂੰ ਲਕੋਏ
ਤੇਰੇ ਰਾਹਾਂ ‘ਚ ਆਂ ਕਦੋਂ ਦੇ ਖਲੋਏ

[Chorus]
ਹੋ ਕਿੱਥੇ ਰਹਿੰਨੇ ਓ ਜਨਾਬ ਖੋਏ ਖੋਏ
ਬੜਾ ਚਿਰ ਹੋਇਆ ਮੇਲ ਨਹੀਂਓ ਹੋਏ
ਹੋ ਕਿੱਥੇ ਰਹਿੰਨੇ ਓ ਜਨਾਬ ਖੋਏ ਖੋਏ
ਬੜਾ ਚਿਰ ਹੋਇਆ ਮੇਲ ਨਹੀਂਓ ਹੋਏ

[Verse 2]
ਓ ਕੰਨਾਂ ਵਿਚ ਤੇਰੇ ਜੁਗਨੂੰ ਜਗਦੇ ਨਾਰੇ ਨੀ, ਨਾਰੇ ਨੀ
ਓ ਮਾਰ ਮਕੌਂਦੇ ਕੋਕੇ ਦੇ ਚਮਕਾਰੇ ਨੀ
ਨੀ ਤੂੰ ਅੱਖੀਂ ਪਾਇਆ ਸੁਰਮਾ
ਮੋਰਾਂ ਤੋਂ ਸਿੱਖਿਆ ਤੁਰਨਾ
ਜ਼ੁਲਫ਼ਾਂ ਦੇ ਨਾਗ ਬਣਾਕੇ
ਦਸ ਕਿਹੜਾ ਗੱਭਰੂ ਡੰਗਣਾ
ਕੱਲ ਸਾਰੀ ਰਾਤ ਅਸੀਂ ਨਹੀਂਓ ਸੋਏ
ਯਾਦ ਕਰ ਤੇਰੀ ਗੱਲ੍ਹਾਂ ਵਾਲੇ ਟੋਏ
[Chorus]
ਹੋ ਕਿੱਥੇ ਰਹਿੰਨੇ ਓ ਜਨਾਬ ਖੋਏ ਖੋਏ
ਬੜਾ ਚਿਰ ਹੋਇਆ ਮੇਲ ਨਹੀਂਓ ਹੋਏ
ਹੋ ਕਿੱਥੇ ਰਹਿੰਨੇ ਓ ਜਨਾਬ ਖੋਏ ਖੋਏ
ਬੜਾ ਚਿਰ ਹੋਇਆ ਮੇਲ ਨਹੀਂਓ ਹੋਏ

[Verse 3]
ਹੋ ਜਿਦਣ ਦਾ ਇਹ ਸੁਰਖੀ ਗੂੜ੍ਹੀ ਲਾ ਲੈਂਨੀ ਐਂ
ਓਦਣ ਤਾਂ ਤੂੰ ਚੰਨ ਨੂੰ ਦੌਰਾ ਪਾ ਦੇਂਨੀ ਐਂ
ਚੱਲ ਭੇਜ location ਆਵਾਂ ਨੀ
ਸੁਰਗਾਂ ਦੀ ਸੈਰ ਕਰਾਵਾਂ
ਤੈਨੂੰ ਹੱਥੀਂ ਕਰਕੇ ਛਾਵਾਂ ਨੀ
ਮੈਂ ਦਿਲ ਦਾ ਹਾਲ ਸੁਣਾਵਾਂ
ਆਣ ਮਿਲੋ ਸਾਨੂੰ ਕਦੇ ਲੋਏ ਲੋਏ
ਤੈਨੂੰ ਅੱਖਰਾਂ ‘ਚ ਜਾਨੇ ਆ ਸਮੋਏ

[Chorus]
ਹੋ ਕਿੱਥੇ ਰਹਿੰਨੇ ਓ ਜਨਾਬ ਖੋਏ ਖੋਏ
ਬੜਾ ਚਿਰ ਹੋਇਆ ਮੇਲ ਨਹੀਂਓ ਹੋਏ
ਹੋ ਕਿੱਥੇ ਰਹਿੰਨੇ ਓ ਜਨਾਬ ਖੋਏ ਖੋਏ
ਬੜਾ ਚਿਰ ਹੋਇਆ ਮੇਲ ਨਹੀਂਓ ਹੋਏ