Tegi Pannu
One Question
[Chorus]
ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ

[Post-Chorus]
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ

[Verse 1]
ਓ ਡੱਬ ਹਥਿਆਰ ਆ ਤੇ ਜੱਟ ਵੀ ਤਿਆਰ ਆ ਨੀਂ
ਫਿਕਰਾ ਨਾ ਕਰ ਤੂੰ ਮੇਰੀ ਸੋਹਣੀਏ
ਓ ਹਾਮੀ ਬੱਸ ਭਰਦੇ ਨੀਂ ਪੈਰ ਪਿੱਛੇ ਧਰਦੇ ਨੀਂ
ਪੱਕੇ ਆ ਕਰਾਰ ਮੇਰੇ ਮਨਮੋਹਣੀਏ
ਨੀਂ ਬਿੱਲੋ ਮੈਨੂੰ ਦਿਲ ਦੇਦੇ
ਤੇ ਮੇਰਾ ਬਿੱਲੋ ਦਿਲ ਲੈਲੈ
ਨੀਂ ਛੱਡ ਬਿੱਲੋ ਸੰਗਣਾ ਤੇ ਜਾਨ ਜਾਨ ਖ਼ੰਗਣਾ
ਤੂੰ ਬਿੱਲੋ ਮੈਨੂੰ ਦਿਲ ਦੇਦੇ

[Chorus]
ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
[Verse 2]
ਨੀਂ ਤਾਰਿਆਂ ਦੀ ਲੋਅ ਹੋਵੇ
ਤੂੰ ਅਤੇ ਮੈਂ ਹੋਈਏ
ਸਮੁੰਦਰ ਦੀ ਵਗੇ ਛੱਲ
ਥੰਮ ਜਾਵੇ ਓਹੀ ਪਲ
ਤੂੰ ਅੱਗ ਲਾਵੇਂ ਪਾਣੀਆਂ ਨੂੰ
ਤੇ ਹਾਣ ਹੁੰਦੇ ਹਾਣੀਆਂ ਨੂੰ
ਤੂੰ ਅੱਗ ਲਾਵੇਂ ਪਾਣੀਆਂ ਨੂੰ
ਹਾਣ ਹੁੰਦੇ ਹਾਣੀਆਂ ਨੂੰ
ਸੁਰਾਂ ਨੂੰ ਜੋ ਹੁੰਦੀ ਆ ਐ ਤਾਲ਼ ਨੀਂ

[Chorus]
ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ

[Verse 3]
ਉਹ ਤੇਰੇ ਰੂਪ ਦੀਆਂ ਦੇਂਦਾ ਜੱਗ ਗਵਾਹੀਆਂ ਨੀਂ
ਤੇਰੇ ਰੂਪ ਦੀਆਂ ਦੇਂਦਾ ਜੱਗ ਗਵਾਹੀਆਂ ਨੀਂ
ਰੱਬ ਨੇ ਵੇਹਲੇ ਬਹਿ ਕੁੜੇ ਤੇਰੇ ਤੇ ਰੀਝਾਂ ਲਾਈਆਂ ਨੀਂ
ਵੇਹਲੇ ਬਹਿ ਕੁੜੇ ਤੇਰੇ ਤੇ ਰੀਝਾਂ ਲਾਈਆਂ ਨੀਂ
ਨੀਂ ਕੱਲੀ ਕਿੱਤੇ ਟੱਕਰੇਂ ਤੇ ਦੱਸਾਂਗੇ ਨੀਂ ਤੈਨੂੰ
ਕਿੰਨੇ ਦਿਲ ਵਿਚ ਦੱਬੇ ਅਰਮਾਨ ਗੋਰੀਏ
ਇੱਕ ਗੱਲ ਕਹਿਣੀ ਸੱਚ ਥੋੜ੍ਹਿਆਂ ਨੇ ਪਲਾਂ ਵਿੱਚ
ਤੇਰੇ ਉੱਤੋਂ ਹਾਰੀ ਬੈਠਾ ਜਾਨ ਗੋਰੀਏ
ਮੁਖ ਉੱਤੇ ਸੰਗ ਨੀਂ
ਤੇ ਲਾਲ ਸੂਹਾ ਰੰਗ ਨੀਂ
ਮੁਖ ਉੱਤੇ ਸੰਗ ਨੀਂ
ਤੇ ਲਾਲ ਸੂਹਾ ਰੰਗ ਨੀਂ
ਰੂਪ ਤੇਰਾ ਰੱਬ ਦਾ ਕਮਾਲ ਨੀਂ
[Chorus]
ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਇਕ ਤੈਨੂੰ ਪੁੱਛਣਾ ਸਵਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ