Relation (Tere Mere Rishte Nu)

[Intro]

ਓ, ਓ, ਓ

ਮੈਂ ਤੇਰਾ ਜਿੰਨਾ ਕਰਦੀ ਤੂੰ ਓਦੋਂ ਵੱਧ ਕਰਦਾ

ਮੈਨੂੰ ਛਾਂ ਕਰ ਖੁਦ ਧੁੱਪ 'ਚ ਖੜ੍ਹੇ, ਤੂੰ ਯਾਰਾ ਹੱਦ ਕਰਦਾ

[Chorus]

ਦੁੱਖ ਜਦ ਨੇੜੇ ਆਉਣਗੇ...

ਦੁੱਖ ਜਦ ਨੇੜੇ ਆਉਣਗੇ ਵੇ ਮੈਂ ਅੱਥਰੂ ਰੋਕਾਂਗੀ

ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ

ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ

(ਓ, ਓ, ਓ)

[Verse 1]

ਦਿਨ ਬਣ ਜਾਵੇ ਜਦੋਂ ਇਕ ਵਾਰ ਤੱਕ ਲਏ

ਮੈੰ ਖੁਸ਼ੀ-ਖੁਸ਼ੀ ਰਹਿ ਲੂੰ ਜੇ ਤੂੰ ਪੈਰਾਂ ਵਿੱਚ ਰੱਖ ਲਏ

ਦਿਨ ਬਣ ਜਾਵੇ ਜਦੋਂ ਇਕ ਵਾਰ ਤੱਕ ਲਏ

ਮੈੰ ਖੁਸ਼ੀ-ਖੁਸ਼ੀ ਰਹਿ ਲੂੰ ਜੇ ਤੂੰ ਪੈਰਾਂ ਵਿੱਚ ਰੱਖ ਲਏ

[Chorus]

ਜਿੱਥੇ ਵੀ ਗਲਤ ਲੱਗਿਆ...

ਜਿੱਥੇ ਵੀ ਗਲਤ ਲੱਗਿਆ ਤੈਨੂੰ ਉਸ ਗੱਲ ਤੋਂ ਟੋਕਾਂਗੀ

ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ

ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ

[Verse 2]

ਗਲਤੀ ਮੈਂ ਕਰਾਂ, ਤੂੰ ਮਨਾਵੇ ਹਰ ਵਾਰ ਵੇ

ਕੋਈ ਕਿੱਦਾਂ ਕਰ ਸਕਦਾ ਏ ਐਨਾ ਜ਼ਿਆਦਾ ਪਿਆਰ ਵੇ

ਗਲਤੀ ਮੈਂ ਕਰਾਂ, ਤੂੰ ਮਨਾਵੇ ਹਰ ਵਾਰ ਵੇ

ਕੋਈ ਕਿੱਦਾਂ ਕਰ ਸਕਦਾ ਏ ਐਨਾ ਜ਼ਿਆਦਾ ਪਿਆਰ ਵੇ

ਓ, touch wood ਤੇਰੇ ਵਾਸਤੇ

Nikk, ਇਕ ਤੇਰੇ ਵਾਸਤੇ ਮੈਂ ਹੱਸ ਕੇ ਜਰ ਲੂੰ ਚੋਟਾਂ ਵੀ

[Chorus]

ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ

ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ

ਤੇਰੇ-ਮੇਰੇ, ਤੇਰੇ-ਮੇਰੇ...

ਤੇਰੇ-ਮੇਰੇ ਰਿਸ਼ਤੇ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ