[Verse 1]
ਮੈਂ ਉੱਥੋਂ ਆਵਾਂ, ਜਿੱਥੇ ਨੇ ਬਦਾਮੀ ਲੋਕ ਰੰਗ ਦੇ
ਮੈਂ ਉੱਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਤੰਗ ਦੇ
ਮੈਂ ਉਹਾਂ ਜਿਨੂੰ ਬੱਜਣ ਸਲਾਮਾਂ ਜਦੋਂ ਗੇੜਾ ਮਾਰੇ
ਜਿਨ੍ਹਾਂ ਨੂੰ ਲੋਕੀ ਛੱਡ ਦੇਨ ਰਹਾਂ ਜਦੋਂ ਲੰਘ ਦੇ ਨੇ
ਦੇਖੀ ਮੇਡੇ ghost ਖੜਾਤੀ ਨੀਲੇ ਰੰਗ ਆਲੀ
ਬੀਬਾ ਮੇਰੀ ਮਿਹਨਤ ਦੇ ਪੈਸੇ ਚੱਕੇ loan’an ਚੋ ਨੀ

[Chorus]
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ
ਬੜੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ

[Verse 2]
Hustle’an ਅਸੀਂ ਕਰੀਆ ਨੇ, ਐਵੇਂ ਨਾ ਗੁਡੀਆਂ ਚੜੀਆ ਨੇ ਨੀ
ਭੰਨਿਆ ਅਸੀਂ ਅੜੀਆ ਨੇ, ਤਾਹੀਓਂ ਤਾਂ ਮੁੱਛਾਂ ਖੜੀਆ ਨੇ ਨੀ
ਜੇਬਾਂ full ਭਰੀਆ ਨੇ, ਡੱਬੀਆਂ ਵਿਚ ਰੱਖੀਆਂ ਖਰੀਆਂ ਨੇ ਨੀ
ਯਾਰਾਂ ਤੇ ਆਈਆਂ ਜੋ, ਮੈਂ ਆਪ ਛਾਤੀ ਤੇ ਜਰਿਆ ਨੇ ਨੀ
ਕਿਹੜਾ ਕਿੰਨੇ ਜੋਗਾ ਏ, ਰਕਾਣੇ ਪੜ੍ਹਾ ਅੱਖਾਂ ਵਿਚੋ
ਬੰਦਾ ਕਿੱਥੋਂ ਬੋਲਦਾ ਪਛਾਣ ਲੈਂਦੇ tone’an ਚੋ ਨੀ

[Chorus]
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ
ਬੜੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
(ਉਹਨਾ ਚੋ ਨੀ)
(ਜੱਟ ਉਹਨਾ ਚੋ ਨੀ)

[Verse 3]
ਛੇਤੀ ਕਿਤੇ ਹਾਂ ਨੀ ਕਰਦੇ, ਯਾਰ ਹੋਵੇ ਫੇਰ ਨਾ ਨੀ ਕਰਦੇ
ਯਾਰਾਂ ਦੇ ਨਾਲ ਤੁਰਿਆਂ, ਪਿਆਰ ਕਰਾਂ ਅਸੀਂ ਅਹਿਸਾਨ ਨੀ ਕਰਦੇ
ਲੌਂਦੇ ਨੇ ਬਾਜ ਉਡਾਰੀ, ਕਾਂ ਵਾਂਗੂ ਕਾਂ ਕਾਂ ਨੀ ਕਰਦੇ
ਲੋਕੀ ਸਾਲੇ ਲਾਉਣ scheme’an, ਲੋਕਾਂ ਦਾ ਅਸੀਂ ਤਾਂ ਨੀ ਕਰਦੇ

[Verse 4]
ਮੈਂ ਓਹਨੀ ਜੇੜੇ ਹਵਾ ਚ ਰਕਾਣੇ ਰਹਿੰਦੇ ਟੱਪਦੇ ਨੇ
ਮੈਂ ਓਹਾਂ ਜੇੜੇ ਸੱਪਾਂ ਦੀ ਸਿਰੀ ਨੂੰ ਬੀਬਾ ਨਾਪਦੇ ਨੇ
ਮੈਂ ਓਹਨੀ ਜੇੜੇ ਰੱਖਦੇ ਨੀ ਯਾਦ, ਨੀਲੀ ਛੱਤ ਆਲਾ
ਮੈਂ ਓਹਾਂ ਜੇੜੇ ਤੜਕੇ-ਸਵੇਰੇ ਨਾਮ ਜਪਦੇ
ਮੈਨੂੰ ਕਹਿੰਦੀ ਤੇਰਾ ਹੀ ਆ Aujle, ਜੋ ਚਲੀ ਜਾਂਦੇ
ਗੁੱਟ ਚੱਕਾ time ਜਦੋਂ ਦੇਖਾਂ Daytona ਚੋ ਨੀ

[Chorus]
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ
ਬੜੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜੇੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜੇੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ

[Instrumental Outro]